2021-10-09 02:50:58
ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਨੇ ਪਹਿਲਾਂ 1263 ਪੋਸਟਾਂ ਅਤੇ ਹੁਣ 200ਦਾ ਇਸ਼ਤਿਹਾਰ ਕਢਵਾਇਆ । ਅੱਜ ਲਗਪਗ 70 ਸਾਥੀਆ ਨੂ ਜੁਆਇਨਿੰਗ ਲੈਟਰ ਦਿੱਤੇ ਗਏ ।ਜਿਸ ਦਾ ਸਿਹਰਾ ਸਰਦਾਰ ਸੁਖਵਿੰਦਰ ਸਿੰਘ ਢਿੱਲਵਾਂ ( ਆਜ਼ਾਦ ) ਜੀ ਨੂੰ ਜਾਂਦਾ ਹੈ ,ਜਿਨ੍ਹਾਂ ਨੇ 2004 ਵਿੱਚ ਯੂਨੀਅਨ ਨੂੰ ਹੋਂਦ ਵਿੱਚ ਲਿਆਂਦਾ ਅਤੇ ਹਜ਼ਾਰਾਂ ਸਾਥੀਆਂ ਨੂੰ ਰੁਜ਼ਗਾਰ ਦਿਵਾਇਆ । ਮੇਰਾ ਰੋਮ ਰੋਮ ਰਿਣੀ ਹੈ ਪ੍ਰਧਾਨ ਜੀ ਅਤੇ ਯੂਨੀਅਨ ਦਾ ,ਮੈਂ ਕਦੇ ਵੀ ਦੇਣ ਨਹੀਂ ਦੇ ਸਕਦਾ ।ਮੇਰੇ ਸਾਥੀ ਤਰਲੋਚਨ ਨਾਗਰਾ, ਸੁਖਦੇਵ ਜਲਾਲਾਬਾਦ , ਪਲਵਿੰਦਰ ਹੁਸ਼ਿਆਰਪੁਰ ,ਅਨੇਕਾਂ ਸਾਥੀ ਜੇਕਰ ਮੈਂ ਨਾਮ ਲਿਖਣ ਲੱਗ ਜਾਵਾਂ ਤਾਂ ਲਿਸਟ ਬਹੁਤ ਲੰਬੀ ਹੈ ।ਅਸੀਂ ਸਾਰਿਆਂ ਨੇ ਰਲ ਕੇ ਬਹੁਤ ਸੰਘਰਸ਼ ਕੀਤਾ ।ਪੋਹ ਮਾਘ ਦੀਆਂ ਰਾਤਾਂ ,ਟੈਂਟ ਵਿੱਚ ਲੰਘਾਈਆਂ ,ਧੁੱਪਾਂ ਮੀਂਹ ਬਰਸਾਤਾ ਕੁਛ ਨਹੀਂ ਦੇਖਿਆ ,ਬਸ ਮੰਜ਼ਿਲ ਵੱਲ ਹੀ ਦੇਖਿਆ ।ਜਿੱਦਾਂ ਹੀ ਪ੍ਰਧਾਨ ਜੀ ਨੇ ਕਹਿਣਾ ਸਾਰੇ ਸਾਥੀਆਂ ਨੇ ਓਦਾਂ ਹੀ ਚੱਲ ਪੈਣਾ ।ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਰਹੇ ਇਕਜੁੱਟ ਹੋ ਕੇ ,ਰਲ ਕੇ ਲੜਾਈ ਲੜੀ ,ਜਿੱਤ ਹਾਸਲ ਕੀਤੀ । ਬਾਕੀ ਜਿੰਨੇ ਵੀ ਬੇਰੁਜ਼ਗਾਰ ਸਾਥੀ ਰਹਿ ਗਏ ਉਨ੍ਹਾਂ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ,ਯੂਨੀਅਨ ਦਾ ਸਾਥ ਦੇਣਾ ਚਾਹੀਦਾ ਹੈ ,1000 ਪੋਸਟਾ ਦੇ ਕਰੀਬ ਸਰਕਾਰ ਕੋਲ ਫਾਈਲ ਤਿਆਰ ਹੈ ,ਮੇਲ ਅਤੇ ਫੀਮੇਲ ਦੀ ।ਉਹ ਤਾਂ ਹੀ ਆ ਸਕਦੀ ਹੈ ਜੇਕਰ ਸਾਰੇ ਸਾਥੀ ਇਕੱਠੇ ਹੋਣਗੇ ਯੂਨੀਅਨ ਦਾ ਸਾਥ ਦੇਣਗੇ ,ਏਐਨਐਮ ਭੈਣਾਂ ਨੂੰ ਵੀ ਬੇਨਤੀ ਹੈ ਉਹ ਵੀ ਯੂਨੀਅਨ ਦਾ ਸਾਥ ਦੇਣ ।ਜਿਹੜਾ ਯੂਨੀਅਨ ਦਾ ਅਗਲਾ ਪ੍ਰੋਗਰਾਮ ਉਲੀਕਿਆ ਗਿਆ ਸਾਰੇ ਵੀਰ ਤਿਆਰ ਰਹਿਣ ।
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਜ਼ਿੰਦਾਬਾਦ ।
ਸਾਡਾ ਏਕਾ ਜ਼ਿੰਦਾਬਾਦ ।
ਜਿੱਤ ਲੜਦੇ ਲੋਕਾਂ ਦੀ ।
3.1K viewsHarika Job Alert, 23:50